ਤਿਉਹਾਰ ਵਾਲੇ ਦਿਨ ਤੁਸੀਂ ਮੂੰਹ ਮਿੱਠਾ ਨਹੀਂ ਕਰੋਗੇ ਤਾਂ ਤਿਉਹਾਰ ਅਧੂਰਾ-ਅਧੂਰਾ ਲੱਗੇਗਾ। ਇਸ ਲਈ ਤੁਸੀਂ ਇਸ ਦੀਵਾਲੀ ਮੋਹਨ ਭੋਗ ਬਣਾ ਕੇ ਖਾ ਸਕਦੇ ਹੋ। ਇਹ ਬਣਾਉਣ 'ਚ ਵੀ ਆਸਾਨ ਹੈ ਅਤੇ ਖਾਣ 'ਚ ਵੀ ਸਵਾਦ ਲੱਗਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀ:
- 1 ਕੋਲੀ ਮੋਟਾ ਬੇਸਨ
- ਅੱਧਾ ਕਟੋਰੀ ਘਿਓ
- 4 ਵੱਡੇ ਚਮਚ ਦੁੱਧ
- ਸ਼ੱਕਰ(ਜ਼ਰੂਰਤ ਅਨੁਸਾਰ)
- ਪਿਸਤਾ ਅਤੇ ਬਾਦਾਮ(ਕੱਟੇ ਹੋਏ)
-10-15 ਕੇਸਰ ਦੇ ਲੱਛੇ
-ਚਾਂਦੀ ਦਾ ਵਰਕ
ਸਜਾਉਣ ਲਈ:
- ਨਾਰੀਅਲ(ਕੱਸਿਆ ਹੋਇਆ)
ਬਣਾਉਣ ਲਈ ਵਿਧੀ:
-ਸਭ ਤੋਂ ਪਹਿਲਾਂ ਘਿਓ ਗਰਮ ਕਰੋ ਅਤੇ ਫਿਰ ਬੇਸਨ ਨੂੰ ਘਿਓ 'ਚ ਮਿਲਾ ਦਿਓ ਅਤੇ ਫਿਰ ਦੁੱਧ ਨੂੰ ਬੇਸਨ 'ਚ ਮਿਲਾਓ
- ਹਲਕੀ-ਹਲਕੀ ਖੁਸ਼ਬੂ ਆਉਣ ਤੋਂ ਬਾਅਦ ਗੈਸ ਬੰਦ ਕਰ ਦਿਓ।
- ਹੁਣ ਸ਼ੱਕਰ 'ਚ ਪਾਣੀ ਮਿਲਾ ਕੇ ਚਾਸ਼ਣੀ ਤਿਆਰ ਕਰ ਲਓ।
- ਇਸ ਤੋਂ ਬਾਅਦ ਕੇਸਰ ਦੇ ਲੱਛੇ ਨੂੰ ਘੋਲ 'ਚ ਮਿਲਾ ਦਿਓ। ਹੁਣ ਇਸ 'ਚ ਪਾਣੀ ਸੁੱਕਾ ਕੇ ਮਿਸ਼ਰਨ 'ਚ ਚੰਗੀ ਤਰ੍ਹਾਂ ਮਿਲਾ ਦਿਓ।
- ਚਿਕਨਾਈ ਲੱਗੀ ਪਲੇਟ 'ਚ ਕੱਢ ਕੇ ਜੰਮਣ ਲਈ ਰੱਖੋ ਅਤੇ ਉਪਰੋਂ ਕੱਟੇ ਹੋਏ ਮੇਵੇ ਅਤੇ ਨਾਰੀਅਲ ਪਾ ਦਿਓ।
- ਬਿਲਕੁੱਲ ਠੰਡਾ ਹੋਣ 'ਤੇ ਚਾਕੂ ਨਾਲ ਮਣਚਾਹੇ ਆਕਾਰ 'ਚ ਕੱਟ ਲਓ।
- ਮੋਹਨ ਭੋਗ ਤਿਆਰ ਹੈ। ਇਸ ਨੂੰ ਖਾਓ ਅਤੇ ਘਰ ਆਏ ਮਹਿਮਾਨਾਂ ਨੂੰ ਵੀ ਪਰੋਸੋ।
ਦੀਵਾਲੀ ਤੇ ਇਸ ਤਰ੍ਹਾਂ ਰੱਖੋ ਵਜ਼ਨ ਨੂੰ ਕੰਟਰੋਲ 'ਚ
NEXT STORY